ਚੱਕਰਵਾਤ ਗੈਬਰੀਏਲ ਅਤੇ ਆਕਲੈਂਡ ਹੜ੍ਹ ਸਹਾਇਤਾ Cyclone Gabrielle and Auckland flooding support

ਹਾਲੀਆ ਗੰਭੀਰ ਮੌਸਮੀ ਘਟਨਾਵਾਂ ਤੋਂ ਪ੍ਰਭਾਵਿਤ ਲੋਕਾਂ ਲਈ ਉਪਲਬਧ ਸਹਾਇਤਾ ਬਾਰੇ ਜਾਣਕਾਰੀ ਲੱਭੋ।

ਆਪਣੇ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਗਰੁੱਪ ਤੋਂ ਸਥਾਨਕ ਅੱਪਡੇਟ ਦੇਖੋ

ਚੱਕਰਵਾਤ ਰਿਕਵਰੀ ਯੂਨਿਟ ਦੇ ਅਪਡੇਟ ਤੋਂ ਤਾਜ਼ਾ ਖ਼ਬਰਾਂ ਪ੍ਰਾਪਤ ਕਰੋ

 

ਵਿੱਤੀ ਸਹਾਇਤਾ

ਹੜ੍ਹਾਂ ਅਤੇ ਗੈਬਰੀਏਲ ਚੱਕਰਵਾਤ ਦੇ ਜਵਾਬ ਵਿੱਚ ਕਈ ਫੰਡ ਸਥਾਪਤ ਕੀਤੇ ਗਏ ਸਨ ਪਰ ਬਹੁਤ ਸਾਰੇ ਹੁਣ ਬੰਦ ਹੋ ਗਏ ਹਨ। ਤੁਸੀਂ ਹੇਠਾਂ ਕੁਝ ਕਿਰਿਆਸ਼ੀਲ ਫੰਡਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਹੋਰ ਰਾਸ਼ਟਰੀ, ਸਥਾਨਕ ਜਾਂ ਖੇਤਰੀ ਫੰਡਾਂ ਬਾਰੇ ਜਾਣਕਾਰੀ ਏਜੰਸੀ ਦੀਆਂ ਵੈੱਬਸਾਈਟਾਂ 'ਤੇ ਪਾਈ ਜਾ ਸਕਦੀ ਹੈ।

ਕੰਮ ਅਤੇ ਆਮਦਨ (Work and Income)

ਕੰਮ ਅਤੇ ਆਮਦਨ (Work and Income) ਰਿਹਾਇਸ਼, ਜਾਂ ਜ਼ਰੂਰੀ ਅਤੇ ਅਚਾਨਕ ਖਰਚਿਆਂ ਵਿੱਚ ਸਹਾਇਤਾ ਕਰਨ ਦੇ ਯੋਗ ਹੋ ਸਕਦਾ ਹੈ।

ਪਤਾ ਕਰੋ ਕਿ ਕੰਮ ਅਤੇ ਆਮਦਨ (Work and Income) ਕਿਵੇਂ ਮਦਦ ਕਰ ਸਕਦਾ ਹੈ

ਪ੍ਰਾਇਮਰੀ ਉਦਯੋਗ

ਪ੍ਰਾਇਮਰੀ ਉਦਯੋਗ ਮੰਤਰਾਲੇ (MPI) ਦੁਆਰਾ ਕਿਸਾਨਾਂ, ਉਤਪਾਦਕਾਂ, whenua Māori ਮਾਲਕਾਂ ਅਤੇ ਪੇਂਡੂ ਭਾਈਚਾਰਿਆਂ ਲਈ ਸਹਾਇਤਾ ਉਪਲਬਧ ਹੈ। ਇਸ ਵਿੱਚ ਤੰਦਰੁਸਤੀ, ਸਿਹਤ ਅਤੇ ਸੁਰੱਖਿਆ, ਜਾਨਵਰਾਂ ਦੀ ਭਲਾਈ ਅਤੇ ਤੁਰੰਤ ਰਿਕਵਰੀ ਯਤਨਾਂ ਦੀ ਸਹਾਇਤਾ ਕਰਨ ਲਈ ਫੰਡਿੰਗ ਸ਼ਾਮਲ ਹੈ।

ਗੈਬਰੀਏਲ ਚੱਕਰਵਾਤ ਰਿਕਵਰੀ ਲਈ MPI ਦਾ ਸਮਰਥਨ ਦੇਖੋ

 

ਕਾਰੋਬਾਰੀ ਸਹਾਇਤਾ

ਪ੍ਰਭਾਵਿਤ ਕਾਰੋਬਾਰ ਵਿਕਲਪਕ ਭੁਗਤਾਨ ਪ੍ਰਬੰਧਾਂ ਅਤੇ ਜੁਰਮਾਨੇ ਅਤੇ ਵਿਆਜ ਨੂੰ ਹਟਾਉਣ ਸਮੇਤ ਟੈਕਸ ਰਾਹਤ ਤੱਕ ਪਹੁੰਚ ਕਰ ਸਕਦੇ ਹਨ।

ਇੱਥੇ ਹੋਰ ਜਾਣੋ

 

ਰਿਹਾਇਸ਼ ਸਹਾਇਤਾ

ਅਸਥਾਈ ਰਿਹਾਇਸ਼ ਸੇਵਾ (TAS)

TAS ਮਦਦ ਕਰਨ ਦੇ ਯੋਗ ਹੋ ਸਕਦਾ ਹੈ ਜੇਕਰ ਤੁਸੀਂ ਚੱਕਰਵਾਤ ਗੈਬਰੀਏਲ ਅਤੇ ਆਕਲੈਂਡ ਦੇ ਹੜ੍ਹ ਤੋਂ ਬਾਅਦ ਆਪਣੇ ਘਰ ਵਿੱਚ ਨਹੀਂ ਰਹਿ ਸਕਦੇ ਹੋ। ਹੇਠ ਦਿੱਤੇ ਖੇਤਰਾਂ ਲਈ TAS ਨੂੰ ਕਿਰਿਆਸ਼ੀਲ ਕੀਤਾ ਗਿਆ ਸੀ:

  • ਨੌਰਥਲੈਂਡ
  • ਗਿਸਬੋਰਨ 
  • ਬੇਅ ਆਫ਼ ਪਲੈਂਟੀ 
  • ਹਾਕਸ ਬੇਅ
  • ਵਾਈਕਾਟੋ 
  • ਤਾਰਾਰੂਆ ਡਿਸਟ੍ਰਿਕਟ 

ਜੇਕਰ ਤੁਸੀਂ ਮੌਸਮ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋਏ ਹੋ ਅਤੇ ਤੁਹਾਨੂੰ ਅਸਥਾਈ ਰਿਹਾਇਸ਼ ਦੀ ਲੋੜ ਹੈ, ਤਾਂ ਤੁਸੀਂ TAS ਨਾਲ ਰਜਿਸਟਰ ਕਰ ਸਕਦੇ ਹੋ। ਇੱਕ ਅਸਥਾਈ ਰਿਹਾਇਸ਼ ਕੋਆਰਡੀਨੇਟਰ ਸੰਪਰਕ ਵਿੱਚ ਰਹੇਗਾ।

TAS ਬਾਰੇ ਹੋਰ ਜਾਣੋ

TAS ਲਈ ਰਜਿਸਟਰ ਕਰੋ

 

ਮਾਨਸਿਕ ਸਿਹਤ ਅਤੇ ਤੰਦਰੁਸਤੀ ਸਹਾਇਤਾ

ਮਦਦ ਲਈ ਸੰਪਰਕ ਕਰਨਾ ਠੀਕ ਹੈ – ਜੇਕਰ ਤੁਸੀਂ ਕਿਸੇ ਹੋਰ ਜਾਂ ਆਪਣੇ ਲਈ ਚਿੰਤਤ ਹੋ ਤਾਂ ਕਦੇ ਵੀ ਸੰਕੋਚ ਨਾ ਕਰੋ।

ਚਿੰਤਾ ਜਾਂ ਮਾਨਸਿਕ ਤੰਦਰੁਸਤੀ ਵਿੱਚ ਮਦਦ ਲਈ, ਕਾਲ ਜਾਂ ਟੈਕਸਟ ਕਰੋ ਕੀ ਗੱਲ ਕਰਨ ਦੀ ਲੋੜ ਹੈ (Need to Talk)?  1737 'ਤੇ ਇੱਕ ਸਿਖਿਅਤ ਸਲਾਹਕਾਰ ਨਾਲ ਮੁਫਤ ਵਿੱਚ ਗੱਲ ਕਰਨ ਲਈ, 24/7। ਦੁਭਾਸ਼ੀਏ ਉਪਲਬਧ ਹਨ।

ਆਮ ਸਿਹਤ ਸਲਾਹ ਲਈ, ਹੈਲਥਲਾਈਨ ਨੂੰ 0800 611 116 'ਤੇ ਕਾਲ ਕਰੋ।

ਮੈਂਟਲ ਹੈਲਥ ਫਾਊਂਡੇਸ਼ਨ ਨੇ ਵੱਖ-ਵੱਖ ਸਹਾਇਤਾ ਸੇਵਾਵਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਹੈ ਜੋ ਉਹਨਾਂ ਲੋਕਾਂ ਦੀ ਮਦਦ ਕਰ ਸਕਦੀਆਂ ਹਨ ਜਿਨ੍ਹਾਂ ਨੂੰ ਇਸਦੀ ਲੋੜ ਹੈ।

ਮਾਨਸਿਕ ਸਿਹਤ ਅਤੇ ਤੰਦਰੁਸਤੀ ਸਹਾਇਤਾ ਸੇਵਾਵਾਂ ਲੱਭੋ

 

ਭਾਈਚਾਰਕ ਸਹਾਇਤਾ ਪ੍ਰਦਾਤਾ

ਨਸਲੀ ਸੇਵਾ ਪ੍ਰਦਾਤਾ

ਆਕਲੈਂਡ ਹੜ੍ਹ ਅਤੇ ਚੱਕਰਵਾਤ ਗੈਬਰੀਏਲ ਦੁਆਰਾ ਪ੍ਰਭਾਵਿਤ ਭਾਈਚਾਰਿਆਂ ਦੀ ਸਹਾਇਤਾ ਲਈ ਕੰਮ ਕਰਨ ਵਾਲੇ ਨਸਲੀ ਸੇਵਾ ਪ੍ਰਦਾਤਾਵਾਂ ਦੀ ਸੂਚੀ ਲੱਭੋ। ਜੇਕਰ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਤੁਸੀਂ ਉਹਨਾਂ ਤੱਕ ਪਹੁੰਚ ਕਰ ਸਕਦੇ ਹੋ।

ਪ੍ਰਭਾਵਿਤ ਖੇਤਰਾਂ ਵਿੱਚ ਨਸਲੀ ਸੇਵਾ ਪ੍ਰਦਾਤਾਵਾਂ ਨੂੰ ਲੱਭੋ

ਕਮਿਊਨਿਟੀ ਕਨੈਕਟਰ

ਕਮਿਊਨਿਟੀ ਕਨੈਕਟਰ ਗੈਰ-ਸਰਕਾਰੀ ਸੰਸਥਾਵਾਂ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ ਅਤੇ ਸਰਕਾਰੀ ਏਜੰਸੀਆਂ ਜਾਂ ਹੋਰ ਸੇਵਾ ਪ੍ਰਦਾਤਾਵਾਂ ਦੁਆਰਾ ਉਪਲਬਧ ਕਈ ਕਿਸਮਾਂ ਦੇ ਸਹਾਇਤਾ ਵਿਕਲਪਾਂ ਨੂੰ ਸਮਝਣ ਵਿੱਚ ਲੋਕਾਂ ਦੀ ਮਦਦ ਕਰਨ ਲਈ ਇੱਕ ਭਰੋਸੇਯੋਗ ਸੇਵਾ ਹੈ। ਕਮਿਊਨਿਟੀ ਕਨੈਕਟਰ ਲੋਕਾਂ ਦੀ ਉਹਨਾਂ ਨੂੰ ਲੋੜੀਂਦੀ ਸਹਾਇਤਾ ਅਤੇ ਸੇਵਾਵਾਂ ਨਾਲ ਜੁੜਨ ਵਿੱਚ ਸਹਾਇਤਾ ਕਰ ਸਕਦੇ ਹਨ।

ਆਪਣੇ ਖੇਤਰ ਵਿੱਚ ਇੱਕ ਕਮਿਊਨਿਟੀ ਕਨੈਕਟਰ ਲੱਭੋ

 

ਭਾਸ਼ਾ ਸਹਾਇਤਾ

ਦੁਭਾਸ਼ੀਏ ਤੱਕ ਪਹੁੰਚ ਕਰਨਾ

ਜੇਕਰ ਤੁਸੀਂ ਕਿਸੇ ਸਰਕਾਰੀ ਏਜੰਸੀ ਨੂੰ ਕਾਲ ਕਰ ਰਹੇ ਹੋ ਅਤੇ ਤੁਹਾਨੂੰ ਭਾਸ਼ਾ ਸਹਾਇਤਾ ਦੀ ਲੋੜ ਹੈ, ਤਾਂ ਕਿਸੇ ਦੁਭਾਸ਼ੀਏ ਦੀ ਮੰਗ ਕਰੋ। ਇਹ ਯਕੀਨੀ ਬਣਾਉਣਾ ਸਰਕਾਰੀ ਏਜੰਸੀ ਦੀ ਜ਼ਿੰਮੇਵਾਰੀ ਹੈ ਕਿ ਇਸ ਦੀਆਂ ਸੇਵਾਵਾਂ ਪਹੁੰਚਯੋਗ ਹੋਣ। ਇਸ ਵਿੱਚ ਜਨਤਾ ਨੂੰ  ਮੁਫਤ ਵਿੱਚ ਪੇਸ਼ੇਵਰ ਦੁਭਾਸ਼ੀਏ ਪ੍ਰਦਾਨ ਕਰਵਾਉਣਾ ਸ਼ਾਮਲ ਹੈ।

ਇੱਥੇ ਹੋਰ ਜਾਣੋ

ਐਮਰਜੈਂਸੀ ਲਈ ਤਿਆਰੀ ਕਰਨਾ

ਐਮਰਜੈਂਸੀ ਦੀ ਤਿਆਰੀ ਕਿਵੇਂ ਕਰਨੀ ਹੈ ਇਸ ਬਾਰੇ ਜਾਣਕਾਰੀ ਸਿਵਲ ਡਿਫੈਂਸ ਦੀ ਵੈੱਬਸਾਈਟ Get Ready 'ਤੇ ਉਪਲਬਧ ਹੈ।

Get Ready ਵੈੱਬਸਾਈਟ 'ਤੇ ਜਾਓ

Last modified: