ਜੇਕਰ ਤੁਸੀਂ ਕਿਸੇ ਸਰਕਾਰੀ ਏਜੰਸੀ ਨੂੰ ਕਾਲ ਕਰ ਰਹੇ ਹੋ ਅਤੇ ਤੁਹਾਨੂੰ ਭਾਸ਼ਾ ਸਹਾਇਤਾ ਦੀ ਲੋੜ ਹੈ, ਤਾਂ ਕਿਸੇ ਦੁਭਾਸ਼ੀਏ ਦੀ ਮੰਗ ਕਰੋ।
ਇਹ ਯਕੀਨੀ ਬਣਾਉਣਾ ਸਰਕਾਰੀ ਏਜੰਸੀ ਦੀ ਜ਼ਿੰਮੇਵਾਰੀ ਹੈ ਕਿ ਇਸ ਦੀਆਂ ਸੇਵਾਵਾਂ ਪਹੁੰਚਯੋਗ ਹੋਣ। ਇਸ ਵਿੱਚ ਜਨਤਾ ਨੂੰ ਮੁਫਤ ਵਿੱਚ ਪੇਸ਼ੇਵਰ ਦੁਭਾਸ਼ੀਏ ਪ੍ਰਦਾਨ ਕਰਨਾ ਸ਼ਾਮਲ ਹੈ।
ਦੁਭਾਸ਼ੀਏ ਨੂੰ ਕਿਵੇਂ ਪ੍ਰਾਪਤ ਕਰਨਾ ਹੈ
- ਸਰਕਾਰੀ ਏਜੰਸੀ ਨੂੰ ਕਾਲ ਕਰੋ।
- ਕਿਸੇ ਦੁਭਾਸ਼ੀਏ ਦੀ ਮੰਗ ਕਰੋ ਅਤੇ ਫ਼ੋਨ 'ਤੇ ਮੌਜੂਦ ਵਿਅਕਤੀ ਨੂੰ ਦੱਸੋ ਕਿ ਤੁਸੀਂ ਜੋ ਭਾਸ਼ਾ ਬੋਲਦੇ ਹੋ। ਤੁਹਾਨੂੰ ਅੰਗਰੇਜ਼ੀ ਵਿੱਚ ਪੁੱਛਣ ਦੀ ਲੋੜ ਪਵੇਗੀ, ਇਸ ਲਈ ਕਾਲ ਕਰਨ ਤੋਂ ਪਹਿਲਾਂ ਆਪਣੀ ਭਾਸ਼ਾ ਦਾ ਅੰਗਰੇਜ਼ੀ ਨਾਮ ਅਤੇ 'interpreter' (ਇੰਟਰਪ੍ਰੈਟਰ) ਸ਼ਬਦ ਬੋਲਣ ਦਾ ਅਭਿਆਸ ਕਰੋ।
- ਤੁਹਾਨੂੰ ਉਡੀਕ ਕਰਨ ਲਈ ਕਿਹਾ ਜਾਵੇਗਾ। ਫ਼ੋਨ 'ਤੇ ਰਹੋ - ਬੰਦ ਨਾ ਕਰੋ।
- ਜੇਕਰ ਉਪਲਬਧ ਹੋਵੇ, ਤਾਂ ਇੱਕ ਪੇਸ਼ੇਵਰ ਦੁਭਾਸ਼ੀਆ ਤੁਹਾਡੀ ਮਦਦ ਕਰਨ ਲਈ ਸ਼ਾਮਲ ਹੋਵੇਗਾ। ਸਰਕਾਰੀ ਏਜੰਸੀਆਂ ਨੂੰ ਕੁਝ ਭਾਸ਼ਾਵਾਂ ਲਈ ਪਹਿਲਾਂ ਤੋਂ ਦੁਭਾਸ਼ੀਏ ਬੁੱਕ ਕਰਨ ਦੀ ਲੋੜ ਹੋ ਸਕਦੀ ਹੈ।
ਜੇਕਰ ਤੁਹਾਨੂੰ ਆਹਮੋ-ਸਾਹਮਣੇ ਜਾਂ ਵੀਡੀਓ ਕਾਨਫਰੰਸ ਮੀਟਿੰਗ ਲਈ ਦੁਭਾਸ਼ੀਏ ਦੀ ਲੋੜ ਹੈ, ਤਾਂ ਦੁਭਾਸ਼ੀਆ ਉਪਲਬਧ ਹੋਣ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਏਜੰਸੀ ਨੂੰ ਈਮੇਲ ਕਰੋ।
ਕਈ ਸਰਕਾਰੀ ਏਜੰਸੀਆਂ ਅਤੇ ਕਾਉਂਸਿਲ ਤੁਹਾਡੀ ਦੁਭਾਸ਼ੀਏ ਦੀ ਸਹਾਇਤਾ ਵਿੱਚ ਮਦਦ ਕਰ ਸਕਦੀਆਂ ਹਨ। ਪੂਰੀ ਸੂਚੀ ਇੱਥੇ ਲੱਭੋ: www.mbie.govt.nz/language-assistance-services/participating-agencies
ਜੇਕਰ ਤੁਹਾਡੇ ਕੋਲ ਸਰਕਾਰੀ ਦੁਭਾਸ਼ੀਏ ਸੇਵਾਵਾਂ ਤੱਕ ਪਹੁੰਚ ਬਾਰੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਸਾਨੂੰ ਇਸ 'ਤੇ ਈਮੇਲ ਕਰੋ info@ethniccommunities.govt.nz
ਇਸ ਜਾਣਕਾਰੀ ਨੂੰ ਡਾਊਨਲੋਡ ਕਰੋ
ਸਰਕਾਰੀ ਸੇਵਾਵਾਂ ਨੂੰ ਕਾਲ ਕਰਨ ਵੇਲੇ ਭਾਸ਼ਾ ਸਹਾਇਤਾ | Language support when calling government services